ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ‘ਚ ਛਾਇਆ ਸਨਾਟਾ

ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ‘ਚ ਛਾਇਆ ਸਨਾਟਾਕੋਆਪਰੇਟਿਵ ਸੁਸਾਇਟੀਆਂ ‘ਚ ਲੋਕਾਂ ਦੇ ਖਾਣ ਪੀਣ ਦਾ ਪਹੁੰਚਿਆ ਸਮਾਨ

ਹਰਮਿੰਦਰ ਕਰਤਾਰਪੁਰ ਦੀ ਰਿਪੋਰਟ

ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ‘ਚ ਛਾਇਆ ਸਨਾਟਾ


ਪੰਜਾਬ ,28 ਮਾਰਚ: ਕਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਲਗਾਇਆ ਗਿਆ ਕਰਫਿਊ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਕੰਮਲ ਰੂਪ ਵਿੱਚ ਅੱਜ ਵੀ ਕਾਮਯਾਬ ਰਿਹਾ ।ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਘਰਾਂ ਵਿੱਚ ਮੁਕੰਮਲ ਰੂਪ ‘ਚ ਬੰਦ ਕੀਤਾ ਹੋਇਆ ।ਸੂਬੇ ਦੀਆਂ ਵੱਖ- ਵੱਖ ਸਬ ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ‘ਚ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਿਹਤ ਅਤੇ ਪੁਲਿਸ ਦੇ ਅਧਿਕਾਰੀਆਂ ਨਾਲ ਜਿੱਥੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਸੂਬਾ ਸਰਕਾਰ ਵਲੋਂ ਲੋਕਾਂ ਦੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਕੋਆਪਰੇਟਿਵ ਸੁਸਾਇਟੀਆਂ ਵਿੱਚ ਪਹੁੰਚਾ ਦਿੱਤਾ ਗਿਆ ।ਸੂਬੇ ਦੇ ਕੁਝ ਪਿੰਡਾਂ ‘ਚ ਸੁਸਾਇਟੀਆਂ ਦੇ ਮੁਲਾਜ਼ਮਾਂ ਨੇ ਇੰਡੀਆਂ ਪੁਇੰਟ ਨਿਊਜ਼ ਦੇ ਪ੍ਰਤੀਨਿੱਧੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਵਾਜਬ ਰੇਟਾਂ ਤੇ ਸਰੋਂ ਦਾ ਤੇਲ,ਆਟਾ,ਪਿਆਜ਼,ਆਲੂ,ਦਾਲਾਂ ਅਤੇ ਕਈ ਹੋਰ ਵਸਤੂਆਂ ਨੂੰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਜਿਸ ਦਾ ਲੋਕਾਂ ਨੂੰ ਭਰਭੂਰ ਫਾਇਦਾ ਹੋ ਰਿਹਾ ਹੈ । 

ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ‘ਚ ਛਾਇਆ ਸਨਾਟਾ

   ਹਲਕਾ ਸ਼ੁਤਰਾਣਾ ਵਿਧਾਇਕ ਵਿਧਾਇਕ ਨਿਰਮਲ ਸਿੰਘ, ਹਲਕਾ ਘਨੌਰ ਦੇ ਵਿਧਾਇਕ ਮਦਦ ਲਾਲ ਜਲਾਲਪੁਰ,ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਵਲੋਂ ਅੱਜ ਸ਼ਹਿਰਾਂ ਅਤੇ ਪਿੰਡਾਂ ਦੀ ਫੀਡਬੈਕ ਸਬ ਡਵੀਜ਼ਨਾਂ ਦੇ ਵੱਖ -ਵੱਖ ਵਿਭਾਗਾਂ ਕੋਲੋ ਲੈਣ ਤੋ ਬਾਅਦ ਕਮਿਉਨਿਟੀ ਹੈਲਥ ਸੈਂਟਰਾਂ ਦਾ ਨਿਰੀਖਣ ਵੀ ਕੀਤਾ ਗਿਆ ।ਇਸ ਦੌਰਾਨ ਵਿਧਾਇਕਾਂ ਨੇ ਪੁਲਿਸ, ਸਿਹਤ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਵੀ ਅਧਿਕਾਰੀਆਂ ਵਲੋਂ ਗਰੀਬ ਅਤੇ ਲੋੜਵੰਦਾਂ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਤੱਕ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਤਦ ਹੀ ਅਸੀਂ ਕਰੋਨਾ ਵਾਇਰਸ ਖਿਲਾਫ ਜੰਗ ਜਿੱਤ ਸਕਦੇ ਹਾਂ । 

Leave a Reply

Your email address will not be published. Required fields are marked *